ਤੇਰਾ-ਮੇਰਾ ਅਫ਼ਸਾਨਾ
ਪੂਰਾ ਹੋਇਆ ਨਾ, ਜਾਨਾਂ
ਹੋਵਾਂ ਬੰਦ ਕਮਰੇ ਵਿੱਚ ਕੱਲਾ
ਫ਼ਿਰ ਵੀ ਦਿਸਦਾ ਐ ਪਰਛਾਂਵਾਂ
ਸਾਰੇ ਪੁੱਛਦੇ ਨੇ ਮੈਨੂੰ
ਕਿਉਂ ਮੈਂ ਗੱਲਾਂ ਨਈਂ ਕਰਦਾ
ਕਿੰਨੇ ਸੋਹਣੇ ਨੇ ਚਿਹਰੇ ਐਥੇ
ਦਿਲ ਕਿਉਂ ਨਈਂ ਇਹ ਭਰਦਾ?
ਜੇ ਨਾ ਦੀਦਾਰ ਹੋਇਆ
ਓਨਾ ਚਿਰ ਦਿਨ ਨਹੀਓਂ ਚੜ੍ਹਦਾ
ਦਿਲ ਕਰੇ ਦਿਲਦਾਰੀਆਂ
ਬਿਨਾਂ ਗੱਲੋਂ ਸਾਰਿਆਂ ਨਾ' ਲੜਦਾ
ਜਿੱਦਾਂ ਰੰਗ ਮਿਲਦੇ ਨੇ
ਓਦਾਂ ਹੀ ਆਪਾਂ ਮਿਲ ਜਾਣਾ
ਜਿੱਦਾਂ ਫੁੱਲ ਖਿਲਦੇ ਨੇ
ਓਦਾਂ ਹੀ ਦੋਨਾਂ ਖਿਲ ਜਾਣਾ
ਜਿੱਦਾਂ ਰੰਗ ਮਿਲਦੇ ਨੇ
ਓਦਾਂ ਹੀ ਆਪਾਂ ਮਿਲ ਜਾਣਾ
ਜਿੱਦਾਂ ਫੁੱਲ ਖਿਲਦੇ ਨੇ
ਓਦਾਂ ਹੀ ਦੋਨਾਂ ਖਿਲ ਜਾਣਾ
Lyrics provided by LRCLIB